Worksheets9 SST Revision Quiz G-L1a - by Gupta Sir
Total questions: 13
Worksheet time: 7mins
Name
Class
Date
1.
ਉਹ ਕਿਹੜਾ ਦੇਸ਼ ਹੈ ਜਿਸਦੇ ਉੱਤਰ ਵਿੱਚ ਹਿਮਾਲਿਆ ਹੈ ਅਤੇ ਇਹ ਦੇਸ਼ ਦੱਖਣ ਏਸ਼ੀਆ ਵਿੱਚ ਸਥਿਤ ਹੈ?
a)
ਅਮਰੀਕਾ
b)
ਭਾਰਤ
c)
ਚੀਨ
d)
ਸ਼੍ਰੀਲੰਕਾ
2.
ਗਗਨ ਗੁਜਰਾਤ ਦਾ ਨਿਵਾਸੀ ਹੈ। ਉਹ ਆਪਣੇ ਫੁੱਫੜ ਦੇ ਘਰ ਜਾਣ ਲਈ ਜਹਾਜ਼ ਵਿੱਚ ਗਿਆ। ਜਹਾਜ਼ ਜ਼ਮੀਨ ਤੋਂ ਉੱਪਰ ਉੱਠਕੇ 2933 ਕਿਲੋਮੀਟਰ ਪੂਰਬ ਵੱਲ ਜਾ ਕੇ ਉੱਤਰਿਆ। ਦੱਸੋ ਗਗਨ ਦਾ ਫੁੱਫੜ ਕਿਸ ਰਾਜ ਵਿੱਚ ਰਹਿੰਦਾ ਹੈ?
a)
ਪੰਜਾਬ
b)
ਕੇਰਲ
c)
ਲੱਦਾਖ
d)
ਅਰੁਣਾਚਲ ਪ੍ਰਦੇਸ਼
3.
ਭਾਰਤ ਦੇ ਯੂਰਪ ਅਤੇ ਅਮਰੀਕੀ ਦੇਸ਼ਾਂ ਨਾਲ ਵਪਾਰਕ ਸੰਬੰਧ ਹੋਰ ਵੀ ਡੂੰਘੇ ਹੋ ਗਏ ਜਦੋਂ ........................ ਨਹਿਰ ਨੂੰ ਖੋਲ੍ਹਿਆ ਗਿਆ।
a)
10 ਡਿਗਰੀ ਚੈਨਲ
b)
ਪਨਾਮਾ
c)
ਸਰਹਿੰਦ ਫੀਡਰ
d)
ਸੁਏਜ਼
4.
ਪੰਕਜ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਆਪਣੇ ਮਾਮਾ ਜੀ ਕੋਲ ਗਿਆ। ਉਹ ਅਜਿਹੇ ਰਾਜ ਵਿੱਚ ਗਿਆ ਜਿੱਥੇ ਅੰਗਮੀ, ਔ ਅਤੇ ਚਾਂਗ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।ਦੱਸੋ ਉਸਦੇ ਮਾਮਾ ਜੀ ਕਿਸ ਰਾਜ ਵਿੱਚ ਰਹਿੰਦੇ ਹਨ?
a)
ਓਡੀਸ਼ਾ
b)
ਨਾਗਾਲੈਂਡ
c)
ਆਸਾਮ
d)
ਮਿਜ਼ੋਰਮ
5.
ਸੁਰਜੀਤ ਦੇ ਮਾਮਾ ਜੀ ਇੰਗਲੈਂਡ ਰਹਿੰਦੇ ਹਨ। ਅੱਜ ਸਵੇਰੇ ਦੱਸ ਵਜੇ ਉਹਨਾਂ ਨੇ ਇੰਗਲੈਂਡ ਤੋਂ ਸੁਰਜੀਤ ਨੂੰ ਫ਼ੋਨ ਕੀਤਾ। ਦੱਸੋ ਉਸ ਸਮੇਂ ਭਾਰਤ ਵਿੱਚ ਕਿੰਨਾਂ ਸਮਾਂ ਹੋਵੇਗਾ?
a)
4.30 PM
b)
3.30 AM
c)
5.30 PM
d)
3.30 PM
6.
ਸਾਡੇ ਸਕੂਲ ਦਾ ਟ੍ਰਿੱਪ ਅਜਿਹੇ ਰਾਜ ਵਿੱਚ ਗਿਆ ਜਿਸਦੀ ਰਾਜਧਾਨੀ ਤਿਰੂਅਨੰਤਪੁਰਮ ਹੈ। ਦੱਸੋ ਅਸੀਂ ਕਿਹੜੇ ਰਾਜ ਵਿੱਚ ਘੁੰਮਣ ਗਏ?
a)
ਕਰਨਾਟਕ
b)
ਤਾਮਿਲਨਾਡੂ
c)
ਕੇਰਲ
d)
ਤੇਲੰਗਾਨਾ
7.
ਭੂਮਿਕਾ ਭਾਰਤ ਦੇ ਉੱਤਰੀ ਸਿਰੇ ਵਿੱਚ ਰਹਿੰਦੀ ਹੈ, ਉਸਨੇ ਘੁੰਮਣ ਫਿਰਨ ਲਈ ਕੰਨਿਆ ਕੁਮਾਰੀ ( ਦੱਖਣੀ ਸਿਰੇ ) ਆਉਣਾ ਹੈ। ਉਸਨੂੰ ਲੱਗਭੱਗ ਕਿੰਨਾ ਸਫਰ ਤੈਅ ਕਰਨਾ ਪਵੇਗਾ ?
a)
3214 ਕਿ.ਮੀ.
b)
4214 ਕਿ.ਮੀ.
c)
5214 ਕਿ.ਮੀ.
d)
2214 ਕਿ.ਮੀ.
8.
ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ:
ਕਥਨ 1 ਭਾਰਤ ਦੀ ਅੰਤਰ ਰਾਸ਼ਟਰੀ ਸਰਹੱਦ ਸਭ ਸਭ ਤੋਂ ਜ਼ਿਆਦਾ ਬੰਗਲਾਦੇਸ਼ ਅਤੇ ਸਭ ਤੋਂ ਘੱਟ ਅਫਗਾਨਿਸਤਾਨ ਨਾਲ ਲੱਗਦੀ ਹੈ।
ਕਥਨ 2 ਭਾਰਤ ਦੀਆਂ ਹੱਦਾਂ ਨੂੰ ਛੂਹਣ ਵਾਲੇ ਦੇਸ਼ਾਂ ਦੀ ਗਿਣਤੀ 4 ਹੈ।
a)
ਕਥਨ 1 ਅਤੇ ਕਥਨ 2 ਸਹੀ ਹਨ।
b)
ਕਥਨ 1 ਅਤੇ ਕਥਨ 2 ਗਲਤ ਹਨ।
c)
ਕਥਨ 1 ਸਹੀ ਹੈ ਅਤੇ ਕਥਨ 2 ਗਲਤ ਹੈ।
d)
ਕਥਨ 1 ਗਲਤ ਹੈ ਅਤੇ ਕਥਨ 2 ਸਹੀ ਹੈ।
9.
ਭਾਰਤ ਦੀ ਜ਼ਮੀਨੀ ਸਰਹੱਦ ਦੀ ਕੁੱਲ ਲੰਬਾਈ ਕਿੰਨੀ ਹੈ?
a)
4096 ਕਿਮੀ.
b)
7516 ਕਿਮੀ.
c)
15200 ਕਿਮੀ.
d)
16200 ਕਿਮੀ.
10.
ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ:
ਕਥਨ 1 ਚੰਡੀਗੜ੍ਹ ਅਤੇ ਹੈਦਰਾਬਾਦ ਦੋ ਅਜਿਹੇ ਸ਼ਹਿਰ ਹਨ ਜੋ ਇੱਕ ਤੋਂ ਵੱਧ ਰਾਜਾਂ ਦੀਆਂ ਰਾਜਧਾਨੀਆਂ ਹਨ।
ਕਥਨ 2 ਭਾਰਤ ਦੀ ਰਾਸ਼ਟਰੀ ਭਾਸ਼ਾ ਅੰਗਰੇਜ਼ੀ ਹੈ।
a)
ਕਥਨ 1 ਅਤੇ ਕਥਨ 2 ਸਹੀ ਹਨ।
b)
ਕਥਨ 1 ਅਤੇ ਕਥਨ 2 ਗਲਤ ਹਨ।
c)
ਕਥਨ 1 ਸਹੀ ਹੈ ਅਤੇ ਕਥਨ 2 ਗਲਤ ਹੈ।
d)
ਕਥਨ 1 ਗਲਤ ਹੈ ਅਤੇ ਕਥਨ 2 ਸਹੀ ਹੈ।
11.
ਜੇਕਰ ਤੁਸੀਂ ਖੇਤਰਫਲ ਪੱਖੋਂ ਭਾਰਤ ਦੇ ਸਭ ਤੋਂ ਵੱਡੇ ਰਾਜ ਵਿੱਚ ਘੁੰਮਣ ਫਿਰਨ ਜਾਣਾ ਹੋਵੇ ਤਾਂ ਤੁਹਾਡਾ ਰਾਜ ਕਿਹੜਾ ਹੋਵੇਗਾ ?
a)
ਗੁਜਰਾਤ
b)
ਉੱਤਰ ਪ੍ਰਦੇਸ਼
c)
ਮਹਾਂਰਾਸ਼ਟਰ
d)
ਰਾਜਸਥਾਨ
12.
ਖੇਤਰਫਲ ਪੱਖੋਂ ਭਾਰਤ ਤੋਂ ਬਾਅਦ ਕਿਹੜਾ ਦੇਸ਼ ਆਉ਼ਦਾ ਹੈ?
a)
ਅਰਜਨਟੀਨਾ
b)
ਅਲਜ਼ੀਰੀਆ
c)
ਕਜ਼ਾਕਸਤਾਨ
d)
ਅਫਗਾਨਿਸਤਾਨ
13.
ਆਬਾਦੀ ਪੱਖੋਂ ਭਾਰਤ ਤੋਂ ਬਾਅਦ ਕਿਹੜਾ ਦੇਸ਼ ਆਉ਼ਦਾ ਹੈ?
a)
ਰੂਸ
b)
ਅਮਰੀਕਾ
c)
ਇੰਡੋਨੇਸ਼ੀਆ
d)
ਕਨਾਡਾ
100 %
