WorksheetsSCIENCE
Total questions: 10
Worksheet time: 3mins
ਰਾਜੂ ਨੂੰ ਬਹੁਤ ਪਸੀਨਾ ਆ ਰਿਹਾ ਹੈ। ਕਿਹੜੀ ਕਿਸਮ ਦੇ ਕੱਪੜੇ ਉਸਨੂੰ ਆਰਾਮਦੇਹ ਰੱਖਣਗੇ?
ਊਨੀ ਕਪੜੇ
ਸੂਤੀ ਕਪੜੇ
ਨਾਈਲਾੱਨ ਦੇ ਕਪੜੇ
ਰੇਸ਼ਮੀ ਕਪੜੇ
ਕਰਨ ਨੂੰ ਮੋਟਰਸਾਈਕਲ ਤੇ ਆਪਣੇ ਘਰ ਤੋਂ ਬਾਜ਼ਾਰ ਜਾਣ ਵਿਚ 10 ਮਿੰਟ ਦਾ ਸਮਾਂ ਲਗਦਾ ਹੈ। ਜੇ ਮੋਟਰਸਾਈਕਲ ਦੀ ਗਤੀ 2 ਮੀਟਰ ਪ੍ਰਤੀ ਸੈਕਿੰਡ ਹੋਵੇ ਤਾਂ ਉਸਦੇ ਘਰ ਤੋਂ ਬਾਜ਼ਾਰ ਦੀ ਦੂਰੀ ਪਤਾ ਕਰੋ।
1200 ਮੀਟਰ
120 ਮੀਟਰ
12 ਮੀਟਰ
20 ਮੀਟਰ
ਅਮਨ ਦੇ ਪਿਤਾ ਜੀ ਪੌਦਿਆਂ ਨੂੰ ਪਾਣੀ ਦੇ ਰਹੇ ਸਨ। ਅਮਨ ਨੇ ਉਤਸੁਕਤਾ ਨਾਲ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਜੜ੍ਹਾਂ ਤੋਂ ਪਾਣੀ ਕਿਸ ਤਰ੍ਹਾਂ ਪੌਦਿਆਂ ਦੇ ਉੱਪਰਲੇ ਹਿੱਸਿਆਂ ਤੱਕ ਪਹੁੰਚਦਾ ਹੈ?
ਫਲੋਇਮ ਦੁਆਰਾ
ਜ਼ਾਈਲਮ ਦੁਆਰਾ
ਫੁੱਲਾਂ ਦੁਆਰਾ
ਤਣੇ ਦੁਆਰਾ
ਰੋਹਨ ਨੇ ਆਪਣੀ ਕਮੀਜ਼ ਤੇ ਸਬਜ਼ੀ ਦੇ ਪੀਲੇ ਦਾਗ ਦੇਖੇ। ਜਦੋਂ ਉਸਨੇ ਆਪਣੀ ਕਮੀਜ਼ ਨੂੰ ਸਾਬਣ ਦੇ ਘੋਲ ਵਿਚ ਡੁਬੋਇਆ ਤਾਂ ਦਾਗ ਦਾ ਪੀਲਾ ਰੰਗ ਲਾਲ ਹੋ ਗਿਆ। ਇਸ ਤਰ੍ਹਾਂ ਕਿਉਂ ਹੋਇਆ?
ਸਾਬਣ ਦੇ ਤੇਜਾਬੀ ਗੁਣ ਕਰਕੇ
ਸਾਬਣ ਦੇ ਖਾਰੀ ਗੁਣ ਕਰਕੇ
ਸਾਬਣ ਦੇ ਉਦਾਸੀਨ ਗੁਣ ਕਰਕੇ
ਸਾਬਣ ਦੀ ਚਿਪਚਿਪਾਹਟ ਕਾਰਨ
ਰੋਹਿਤ ਨੂੰ ਅਚਾਨਕ ਕੀੜੀ ਨੇ ਕੱਟ ਲਿਆ। ਘਰ ਵਿਚ ਮੌਜੂਦ ਹੇਠ ਲਿਖਿਆਂ ਵਿਚੋਂ ਉਹ ਕਿਹੜੀ ਚੀਜ਼ ਲਗਾਵੇਗਾ ਕਿ ਕੀੜੀ ਦਾ ਡੰਗ ਖ਼ਤਮ ਹੋ ਜਾਵੇ?
ਸਿਰਕਾ
ਨੀਂਬੂ ਦਾ ਰਸ
ਸਾਬਣ
ਇਮਲੀ
ਰਣਜੀਤ ਨੇ ਇਕ ਸੈੱਲ ਹੋਲਡਰ, ਇਕ ਸਵਿੱਚ ਅਤੇ ਬੱਲਬ ਜੋੜ ਕੇ ਇਕ ਸਰਕਟ ਬਣਾਇਆ। ਜਦੋਂ ਉਸਨੇ ਸਵਿੱਚ ਚਾਲੂ ਕੀਤਾ ਤਾਂ ਬੱਲਬ ਨਹੀਂ ਜਗਿਆ। ਸਰਕਟ ਵਿਚ ਹੋਈ ਗਲਤੀ ਲੱਭਣ ਵਿਚ ਰਣਜੀਤ ਦੀ ਮਦਦ ਕਰੋ।
ਤਾਰਾਂ ਦੇ ਜੋੜ ਢਿੱਲੇ ਹੋ ਸਕਦੇ ਹਨ।
ਸੈੱਲ ਖਰਾਬ ਹੋ ਸਕਦੇ ਹਨ।
ਬੱਲਬ ਫਿਊਜ ਹੋ ਸਕਦਾ ਹੈ।
ਸਾਰੀਆਂ ਸੰਭਾਵਨਾਵਾਂ ਸਹੀ ਹਨ।
ਸੋਨੀਆ ਨੇ ਵੇਖਿਆ ਕਿ ਉਸ ਦੇ ਗਿਲਾਸ ਵਿੱਚ ਰੱਖਿਆ ਠੋਸ ਬਰਫ਼ ਦਾ ਇੱਕ ਟੁੱਕੜਾ ਕੁੱਝ ਸਮੇਂ ਬਾਅਦ ਤਰਲ ਬਣ ਗਿਆ ਇਸ ਤਬਦੀਲੀ ਨੂੰ ਕੀ ਕਹਿੰਦੇ ਹਨ?
ਵਾਸ਼ਪੀਕਰਣ
ਸੰਘਣਨ
ਜੰਮਣਾ
ਪਿਘਲਣਾ
ਗੁਲਾਬ ਦਾ ਪੌਦਾ ਕਿਸ ਸ਼੍ਰੇਣੀ ਨਾਲ ਸੰਬੰਧਿਤ ਹੈ?
ਬੂਟੀ
ਝਾੜੀ
ਰੁੱਖ
ਇਨ੍ਹਾਂ ਵਿੱਚੋਂ ਕੋਈ ਨਹੀਂ
ਹੇਠ ਲਿਖਿਆਂ ਵਿੱਚੋਂ ਕਿਹੜਾ ਘੋਲ਼ ਚਿੱਤਰ ਵਿੱਚ ਦਿੱਤੇ ਅਨੁਸਾਰ ਬੱਲਬ ਨੂੰ ਨਹੀਂ ਚਲਾਵੇਗਾ ?
ਸੋਡੀਅਮ ਕਲੋਰਾਈਡ
ਤਾਂਬੇ ਦਾ ਸਲਫੇਟ
ਸਿਲਵਰ ਨਾਈਟ੍ਰੇਟ
ਕਸ਼ੀਦਤ ਪਾਣੀ ਵਿਚ ਖੰਡ ਦਾ ਘੋਲ਼
ਇੱਕ ਕਾਗਜ਼ ਕਲਿੱਪ ਹਵਾ ਵਿੱਚ ਲਟਕ ਰਹੀ ਹੈ,ਇਸਦਾ ਸੰਭਵ ਕਾਰਨ ਕੀ ਹੋ ਸਕਦਾ ਹੈ?
ਕਾਲਾ ਜਾਦੂ
ਪੇਪਰ ਕੱਪ ਵਿੱਚ ਇੱਕ ਚੁੰਬਕ ਹੈ
ਪੇਪਰ ਕੱਪ ਵਿੱਚ ਪਾਣੀ ਹੈ
ਪੇਪਰ ਕੱਪ ਵਿੱਚਲਾ ਪਾਣੀ ਗਰਮ ਹੈ
