NEW
Font size
Worksheetsਜ਼ਫ਼ਰਨਾਮਾ ਇਕਾਂਗੀ Quiz
Total questions: 15
Worksheet time: 8mins
ਪਿੰਡ ਦੀਨਾ ਕਾਂਗੜ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਫ਼ਾਰਸੀ ਕਵਿਤਾ ਵਿੱਚ ਲਿਖਿਆ ਖ਼ਤ ਉਹਨਾਂ ਕਿਸ ਦੇ ਹੱਥ ਔਰੰਗਜ਼ੇਬ ਨੂੰ ਭੇਜਿਆ?
(ੳ) ਭਾਈ ਘਨਈਆ ਜੀ ਦੇ ਹੱਥ
(ਅ) ਭਾਈ ਦਇਆ ਸਿੰਘ ਜੀ ਦੇ ਹੱਥ
(ੲ) ਭਾਈ ਜੋਧਾ ਸਿੰਘ ਜੀ ਦੇ ਹੱਥ
(ਸ) ਭਾਈ ਤੀਰਥ ਸਿੰਘ ਜੀ ਦੇ ਹੱਥ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿੰਡ ਦੀਨਾ ਕਾਂਗੜ ਤੋਂ ਫ਼ਾਰਸੀ ਕਵਿਤਾ ਵਿੱਚ ਲਿਖਿਆ ਖ਼ਤ ਔਰੰਗਜ਼ੇਬ ਨੂੰ ਕਦੋਂ ਭੇਜਿਆ?
(ੳ) 1701 ਈ.ਵਿੱਚ
(ਅ) 1705 ਈ.ਵਿੱਚ
(ੲ) 1710 ਈ.ਵਿੱਚ
(ਸ) 1715 ਈ.ਵਿੱਚ
ਮੁਗ਼ਲ ਤਖ਼ਤੋ ਤਾਜ ਲਈ ਕਿਸ ਵਿੱਚ ਖਾਨਾਜੰਗੀ ਸ਼ੁਰੂ ਸੀ?
(ੳ) ਔਰੰਗਜ਼ੇਬ ਦੇ ਅਹਿਲਕਾਰਾਂ ਵਿੱਚ
(ਅ) ਔਰੰਗਜ਼ੇਬ ਦੀ ਫ਼ੌਜ ਵਿੱਚ
(ੲ) ਔਰੰਗਜ਼ੇਬ ਦੇ ਬੇਟਿਆਂ ਵਿੱਚ
(ਸ) ਔਰੰਗਜ਼ੇਬ ਦੇ ਵਜ਼ੀਰਾਂ ਵਿੱਚ
ਪੰਜਾਬ ਵਿੱਚ ਸਿੰਘ ਸੂਰਮੇ ਮੁੜ ਕਿਸ ਦੇ ਝੰਡੇ ਹੇਠ ਇਕੱਠੇ ਹੋ ਗਏ ਸਨ?
(ੳ) ਪੰਜਾਬ ਦੇ
(ਅ) ਸਿੰਘਾਂ ਦੇ
(ੲ) ਗੁਰੂ ਦੇ
(ਸ) ਸ਼ਹੀਦਾਂ ਦੇ
ਮੁਗਲਾਂ ਨੂੰ ਦੱਖਣ ਵਿੱਚੋਂ ਕੱਢਣ ਲਈ ਕੌਣ ਮਹਾਰਾਸ਼ਟਰ ਵਿੱਚ ਉੱਠ ਖੜਾ ਹੋਇਆ ਸੀ?
(ੳ) ਬਾਗ਼ੀ
(ਅ) ਬੱਚਾ – ਬੱਚਾ
(ੲ) ਆਮ ਲੋਕ
(ਸ) ਸਭ ਲੋਕ
ਔਰੰਗਜ਼ੇਬ ਅਨੁਸਾਰ ਉਸ ਨੇ ਮੁਗ਼ਲ ਸਲਤਨਤ ਨੂੰ ਮਜ਼ਬੂਤ ਕਰਨ ਲਈ ਕਿੰਨੇ ਸਾਲ ਦਿਨ ਰਾਤ ਇੱਕ ਕੀਤਾ?
(ੳ) ਪੂਰੇ ਵੀਹ ਸਾਲ
(ਅ) ਤੀਹ ਸਾਲ
(ੲ) ਚਾਲੀ ਸਾਲਾਂ
(ਸ) ਪੂਰੇ ਅਠਤਾਲੀ ਸਾਲ
ਅਸ਼ੋਕ ਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਕੀਤੀਆਂ?
(ੳ) ਲੋਕਾਂ ਦੀ ਮਦਦ ਕਰਕੇ
(ਅ) ਲੋਕਾਂ ਦੀਆਂ ਲੋੜਾਂ ਪੂਰੀਆਂ ਕਰਕੇ
(ੲ) ਲੋਕਾਂ ਦੇ ਦਿੱਲ ਜਿੱਤ ਕੇ
(ਸ) ਸਭ ਲੋਕਾਂ ਨੂੰ ਬਰਾਬਰ ਸਮਝ ਕੇ
ਅਸਦ ਖ਼ਾਨ ਨੂੰ ਕਿਸ ਨੇ ਬੁਲਾਇਆ ਸੀ?
(ੳ) ਔਰੰਗਜ਼ੇਬ ਨੇ
(ਅ) ਸ਼ਹਿਜ਼ਾਦਾ ਕਾਮ ਬਖ਼ਸ਼ ਨੇ
(ੲ) ਬੇਟੀ ਜ਼ੀਨਤ ਨੇ
(ਸ) ਫ਼ੌਜਦਾਰ ਸੈਦ ਖ਼ਾਨ ਨੇ
ਕਿਸ ਨੇ ਔਰੰਗਜ਼ੇਬ ਦੇ ਇਨਸਾਨੀ ਜਜ਼ਬੇ ਨੂੰ ਹਲੂਣ ਦਿੱਤਾ ਸੀ?
(ੳ) ਜ਼ਫ਼ਰਨਾਮੇ ਨੇ
(ਅ) ਬੇਗਮ ਉਦੈਪੁਰੀ ਨੇ
(ੲ) ਸ਼ਹਿਜ਼ਾਦਾ ਕਾਮ ਬਖ਼ਸ਼ ਨੇ
(ਸ) ਅਸਦ ਖ਼ਾਨ ਨੇ
ਪੰਜਾਬ ਵਿੱਚ ਕਿਸ ਨੇ ਸਿੱਖਾਂ ਨੂੰ ਕਾਬੂ ਵਿੱਚ ਰੱਖਿਆ ਹੋਇਆ ਸੀ?
(ੳ) ਸ਼ਹਿਜ਼ਾਦਾ ਕਾਮ ਬਖ਼ਸ਼ ਨੇ
(ਅ) ਵਜ਼ੀਰ ਖਾਂ ਨੇ
(ੲ) ਅਸਦ ਖਾਂ ਨੇ
(ਸ) ਫ਼ੌਜਦਾਰ ਸੈਦ ਖਾਂ ਨੇ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਜ਼ਫ਼ਰਨਾਮੇ’ ਦੇ ਅੰਤ ‘ਤੇ ਔਰੰਗਜ਼ੇਬ ਨੂੰ ਕਿੱਥੇ ਮਿਲਣ ਦਾ ਪੈਗ਼ਾਮ ਘੱਲਿਆ ਸੀ?
(ੳ) ਅਨੰਦਪੁਰ ਸਾਹਿਬ ਵਿਖੇ
(ਅ) ਮੁਕਤਸਰ ਸਾਹਿਬ ਵਿਖੇ
(ੲ) ਮਾਲਵੇ ਦੇ ਕਾਂਗੜ ਨਗਰ ਵਿਖੇ
(ਸ) ਖਿਦਰਾਣੇ ਦੀ ਢਾਬ ‘ਤੇ
ਔਰੰਗਜ਼ੇਬ ਦੇ ਆਪਣੇ ਕਹਿਣ ਅਨੁਸਾਰ ਉਸ ਹੱਥੋਂ ਕਿਸ ਨਾਲ਼ ਸਖ਼ਤ ਧੋਖਾ ਹੋਇਆ ਸੀ?
(ੳ) ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ਼
(ਅ) ਸ੍ਰੀ ਗੁਰੂ ਤੇਗ਼ ਬਹਾਦਰ ਜੀ ਨਾਲ਼
(ੲ) ਫ਼ੌਜਦਾਰ ਸੈਦ ਖ਼ਾਂ ਨਾਲ਼
(ਸ) ਕਾਮ ਬਖ਼ਸ਼ ਨਾਲ਼
ਕੌਣ ਗੁਨਾਹਾਂ ਦੇ ਭਾਰ ਨਾਲ਼ ਲੱਦਿਆ ਜਾਵੇਗਾ?
(ੳ) ਔਰੰਗਜ਼ੇਬ
(ਅ) ਵਜ਼ੀਰ ਖ਼ਾਂ
(ੲ) ਕਾਮ ਬਖ਼ਸ਼
(ਸ) ਸੈਦ ਖ਼ਾਂ
ਕਿਸ ਨੇ ਔਰੰਗਜ਼ੇਬ ਦੇ ਨਾਂ ‘ਤੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਦੀਆਂ?
(ੳ) ਰਮਜ਼ਾਨ ਖਾਂ ਨੇ
(ਅ) ਵਜ਼ੀਰ ਖਾਂ ਨੇ
(ੲ) ਅਸਦ ਖਾਂ ਨੇ
(ਸ) ਕਾਮ ਬਖ਼ਸ਼ ਨੇ
ਭਾਈ ਦਇਆ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖ਼ਤ ਔਰੰਗਜ਼ੇਬ ਤੱਕ ਪਹੁੰਚਾਉਣ ਲਈ ਕਿੰਨੀ ਦੇਰ ਇੰਤਜ਼ਾਰ ਕਰਨਾ ਪਿਆ?
(ੳ) ਇੱਕ ਮਹੀਨਾ
(ਅ) ਦੋ ਮਹੀਨੇ
(ੲ) ਕਈ ਮਹੀਨੇ
(ਸ) ਦਸ ਮਹੀਨੇ
