wayground logo

Free Printable Worksheets

NEW

Font size

S
M
L
XL
Worksheets

Poem no 8 mera bachpan( Ques)

Total questions: 20

Worksheet time: 10mins

Name
Class
Date
1.

ਮੇਰਾ ਬਚਪਨ ਕਵਿਤਾ ਦਾ ਕਵੀ ਕੌਣ ਹੈ ?

a)

ਕੇ ਐਲ

b)

ਸੰਤ ਸਿੰਘ

c)

ਵਰਿਆਮ ਸਿੰਘ

d)

ਹਰਿਭਜਨ ਸਿੰਘ

2.

ਕਵੀ ਦਾ ਜਨਮ ਕਿੱਥੇ ਹੋਇਆ ?

a)

ਲਮਡਿੰਗ

b)

ਸਿਆਲਕੋਟ

c)

ਲੇਹ

d)

ਸਾਰੇ

3.

ਕਵੀ ਦੇ ਪਿਤਾ ਦਾ ਨਾਮ ਕੀ ਸੀ ?

a)

ਗੰਡਾ ਸਿੰਘ

b)

ਜੀਵਨ ਸਿੰਘ

c)

ਚਰਨ ਸਿੰਘ

d)

ਕੋਈ ਨਹੀਂ

4.

ਇਸ ਕਵਿਤਾ ਵਿੱਚ ਕੀ ਬਿਆਨ ਕੀਤਾ ?

a)

ਬਚਪਨ ਦੇ ਦੁੱਖਾਂ ਭਰੇ ਜੀਵਨ ‘ ਲੋਕਾਂ ਦੀ ਮਾੜੀ ਨਜ਼ਰ

b)

ਮੁਸ਼ਕਿਲਾਂ ਭਰੇ ਜੀਵਨ ਦੀ ਨਿਰਾਸ਼ਤਾ

c)

ਬਚਪਨ ਦੀ ਮਾਸੂਮੀਅਤ ਅਤੇ ਗਰੀਬੀ

d)

ਸਾਰੇ

5.

ਕਵੀ ਨੇ ਕਿਸ ਸ਼ੈਲੀ ਵਿੱਚ ਦੁੱਖਾਂ ਨੂੰ ਬਿਆਨ ਕੀਤਾ ਹੈ ?

a)

ਮਾਤ ਭਾਸ਼ਾ

b)

ਪੰਜਾਬੀ

c)

ਵਿਅੰਗਮਈ ਤੇ ਪ੍ਰਸ਼ਨਿਕ

d)

ਸਾਰੇ

6.

‘ ਮੇਰਾ ਬਚਪਨ ‘ ਕਵਿਤਾ ਵਿੱਚ ਨੇ ਕਿਸ ਦੇ ਬਚਪਨ ਦੀ ਗੱਲ ਹੈ ?

a)

ਕਵੀ ਨੇ ਆਪਣੇ ਬਚਪਨ ਦੀ ਗੱਲ ਕੀਤੀ ਹੈ

b)

ਆਪਣੇ ਸਾਥੀਆ ਦੀ

c)

ਲੋਕਾਂ ਦੀ

d)

ਪਿੰਡ ਦੇ ਲੋਕਾਂ ਦੀ

7.

“ ਮਾਂ ਦੇ ਬੁੱਲ ਬਰਾਨਾਂ ਉੱਤੇ ਕਦੇ ਨਾਂ ਉੱਗੀ ਹਰੀ ਕਰੂਮਲ “ ਤੁੱਕ ਤੋਂ ਕੀ ਭਾਵ ਹੈ ?

a)

ਭਾਵ ਕਵੀ ਦੀ ਮਾਂ ਦੇ ਮੂੰਹ ਤੇ ਕਦੇ ਮੁਸਕਰਾਹਟ ਨਹੀਂ ਆਈ ।

b)

ਹਮੇਸ਼ਾ ਉਜਾੜ ਥਾਂ ਵਾਂਗ ਬੇਰੌਣਕੀ ਰਹੇ।

c)

ਕਦੀ ਖੁਸ਼ੀਆਂ ਖੇੜੇ ਨਹੀਂ ਆਏ ।

d)

ਸਾਰੇ

8.

ਕਵੀ ਦਾ ਬਚਪਨ ਕਿਸ ਤਰ੍ਹਾਂ ਬੀਤਿਆ ?

a)

ਦੁੱਖਾਂ ਨਾਲ

b)

ਤਕਲੀਫ਼ਾਂ ਨਾਲ

c)

ਗਰੀਬੀ ਤੇ ਸੁੰਨਾਂਪਨ

d)

ਸਾਰੇ

9.

ਕਵੀ ਦੇ ਵਿਹੜੇ ਕਿਹੜੀ ਕਹਾਣੀ ਮਰ ਗਈ ਸੀ ?

a)

ਰਾਜੇ ਰਾਣੀ ਦੀ ਕਹਾਣੀ

b)

ਹੀਰ ਰਾਂਝੇ ਦੀ

c)

ਸੱਸੀ ਪੁਨੂੰ ਦੀ

d)

ਕੋਈ ਵੀ ਨਹੀਂ

10.

ਕਵੀ ਦੀ ਮਾਂ ਕਵੀ ਨੂੰ ਕੀ ਕਹਿੰਦੀ ਹੈ?

a)

ਆਪਣੇ ਕਲ਼ੇਜੇ ਨਾਲ ਲੱਗ ਕੇ ਸੌਣ ਲਈ ਕਹਿੰਦੀ ਹੈ ।

b)

ਘਰੋਂ ਜਾਣ ਲਈ ਕਹਿੰਦੀ ਹੈ ।?

c)

ਰਿਸ਼ਤੇਦਾਰਾਂ ਦੀ ਮਦਦ ਲਈ ਕਹਿੰਦੀ ਹੈ

d)

ਸਾਰੇ

11.

ਕਵੀ ਦੀ ਮਾਂ ਦਾ ਪਰਛਾਵਾਂ ਕੌਣ ਹੈ ?

a)

ਕਵੀ ਆਪਣੀ ਮਾਂ ਦਾ ਪਰਛਾਵਾਂ ਹੈ ।

b)

ਕਿਉਕਿ ਦੋਵੇਂ ਦੇ ਦੁੱਖ ਵੀ ਸਾਂਝੇ ਹਨ ।

c)

ਕਵੀ ਆਪਣੀ ਮਾਂ ਦਾ ਅਕਸ ਤੇ ਉਹਲਾ ਹੈ ਭਾਵ ਉਸ ਦੇ ਅੱਗੇ ਅਤੇ ਪਿੱਛੇ ਹੈ ।

d)

ਸਾਰੇ

12.

ਕਵੀ ਤੇ ਉਸ ਦੀ ਮਾਂ ਸੰਗ ਕੌਣ ਹੁੰਦਾ ਹੈ ?

a)

ਕਵੀ ਤੇ ਉਸ ਦੀ ਮਾਂ ਸੰਗ ਤਨਹਾਈ ਹੁੰਦੀ ਹੈ ।

b)

ਰਿਸ਼ਤੇਦਾਰ

c)

ਆਂਢ-ਗੁਆਂਢ

d)

ਕੋਈ ਵੀ ਨਹੀਂ

13.

ਕਵੀ ਨੇ ਹਰ ਨਜ਼ਰ ਤੋਂ ਕੀ ਸਿੱਖਿਆ ?

a)

ਹਰ ਨਜ਼ਰ ਨੂੰ ਪਰਖਣਾ

b)

ਹਰ ਬੋਲ ਤੋਂ ਪਾਠ

c)

ਹਰ ਨਜ਼ਰ ਤੋਂ ਸਕੂਲ ਵਾਂਗ ਸਿੱਖਿਆ ਗ੍ਰਹਿਣ ਕੀਤੀ

d)

ਸਾਰੇ

14.

“ ਚੁੱਪ ਸੰਘਣੀ ਛਾਉਂ ਇਕਹਿਰੀ “ ਸਤਰ ਤੋਂ ਕੀ ਭਾਵ ਹੈ ?

a)

ਇਕੱਲੇ ਰੁੱਖ ਦੀ ਸੰਘਣੀ ਛਾਂ ਵਰਗੀ ਚੁੱਪ ਸੀ

b)

ਰੁੱਖ ਚੁੱਪ ਸੀ

c)

ਸੰਘਣੀ ਛਾਂ ਸੀ

d)

ਸਾਰੇ

15.

ਇੱਕ ਦਿਨ ਕਵੀ ਦੀ ਮਾਂ ਨੇ ਕਵੀ ਨੂੰ ਕੀ ਬਾਤ ਸੁਣਾਈ ?

a)

ਮਾਂ ਨੇ ਦੱਸਿਆ ਨੇ ਉਸ ਆਪਣੇ ਹੱਥਾਂ। ਨਾਲ ਤੇਰੇ ਪਿਤਾ ਦੀ ਚਿੰਤਾ ਨੂੰ ਅਗਨੀ ਦਿੱਤੀ

b)

ਖ਼ੁਦ ਪਤੀ - ਵਿਹੂਣੀ ਹੋ ਗਈ

c)

ਵਿਰਲਾਪ ਕਰਦੀ ਹੋਈ ਕਹਿੰਦੀ ਹੈ ਕਿ ਤੇਰਾ ਬਚਪਨ ਆਪਣੇ ਹੱਥਾ ਨਾਲ ਸਾੜ ਦਿੱਤਾ

d)

ਸਾਰੇ

16.

ਕਵੀ ਦੀ ਮਾਂ ਨੇ ਦੁੱਖੀ ਜੋ ਕੇ ਅੰਤ ਵਿੱਚ ਕੀ ਕਿਹਾ ?

a)

ਕਿ ਉਸ ਦੇ ਪਿਤਾ ਦੇ ਜਾਣ ਨਾਲ ਸਾਰੀਆਂ ਖੁਸ਼ੀਆਂ ਵੀ ਚਲੀਆਂ ਗਈਆਂ

b)

ਮੈਂ ਬਹੁਤ ਦੁੱਖੀ ਹਾਂ

c)

ਮੈਨੂੰ ਕਿਸੇ ਦੀ ਲੋੜ ਨਹੀਂ

d)

ਸਾਰੇ

17.

ਇਸ ਕਵਿਤਾ ਵਿੱਚ ਕਿਹੜਾ ਦੁਖਾਂਤ ਪੇਸ਼ ਕੀਤਾ ਹੈ ?

a)

ਜ਼ਿੰਦਗੀ ਦਾ ਸੱਚ

b)

ਬਿਨਾਂ ਬਾਪ ਦੇ ਬੱਚੇ ਦੀ ਮਾਸੂਮੀਅਤ

c)

ਖੁਸ਼ੀਆਂ ਖੇੜਿਆਂ ਤੋਂ ਬਿਨਾ ਦੁੱਖ ਤਕਲੀਫ਼

d)

ਸਾਰੇ

18.

“ ਦੀਪ ਵਿਹੂਣੇ ਤੋਂ ਕੀ ਭਾਵ ਹੈ ?

a)

ਪਿਤਾ ਤੋਂ ਬਿਨਾਂ

b)

ਰੌਸ਼ਨੀ ਤੋਂ ਬਿਨਾਂ

c)

ਦੀਵੇ ਤੋਂ ਬਿਨਾਂ

d)

ਸਾਰੇ

19.

“ ਨਜ਼ਰ ਨਜ਼ਰ ਮੇਰਾ ਮਕਤਬ ਸੀ “ ਤੋਂ ਕੀ ਭਾਵ ਸੀ ?

a)

ਜ਼ਿੰਦਗੀ ਦੇ ਸਫਰ ਵਿੱਚ ਹਰ ਸ਼ਕਸ ਦੀ ਨਜ਼ਰ ਮੇਰਾ ਸਕੂਲ ਸੀ

b)

ਹਰ ਕੋਈ ਮੇਰਾ ਵੈਰੀ ਸੀ

c)

ਹਰ ਕੋਈ ਮੇਰਾ ਦੋਖੀ ਸੀ

d)

ਸਾਰੇ

20.

ਕਵੀ ਦਾ ਬਚਪਨ ਕਿਉਂ ਨਹੀਂ ਸੀ ਆਇਆ ?

a)

ਕਿਉਂ ਕੁ ਪਿਤਾ ਦੀ ਮੌਤ ਹੋ ਗਈ ਸੀ

b)

ਕਵੀ ਨੇ ਕਦੇ ਬਚਪਨ ਦਾ ਭੋਲ਼ਾਪਨ , ਖੁਸ਼ੀ ਖੇੜਾ ਤੇ ਬਾਲ ਵਹੇਸ ਦੀਆ ਆਦਤਾਂ ਨਹੀਂ ਸੀ ਵੇਖੀਆਂ

c)

ਉਸ ਦੀ ਮਾਂ ਆਪਣੇ ਦੁੱਖਾਂ ਵਿੱਚੋਂ ਕਦੇ ਬਾਹਰ ਨਹੀਂ ਸੀ ਆਈ ਤੇ ਕਵੀ ਦਾ ਹਰ ਰਾਹ ਸੂਝ ਸਮਝ ਨੇ ਘੇਰਿਆਂ ਸੀ

d)

ਉਪਰੋਕਤ ਸਾਰੇ